Quantcast
Channel: ਬਲਜੀਤ ਭੌਰਾ ਮੌਂ ਸਾਹਿਬ
Viewing all articles
Browse latest Browse all 2

ਐ ਭਗਤ ਸਿੰਘਾ!

0
0

ਐ ਭਗਤ ਸਿੰਘਾ
ਤੇਰੇ ਤੁਰ ਜਾਣ ਪਿੱਛੋ ਐ ਭਗਤ ਸਿੰਘਾ,
ਤੇਰੇ ਨਾਂਅ 'ਤੇ ਕੁਝ ਲੋਕੀਂ ਆਪਣਾ ਨਾਂਅ ਚਮਕਾਉਣ ਲੱਗ ਪਏ।
ਰੱਜ-ਰੱਜ ਝੂਠ ਇਹ ਬੋਲ ਕੇ, ਭਾਰ ਸੱਚ ਦੀ ਹਿੱਕ 'ਤੇ ਪਾਉਣ ਲੱਗ ਪਏ।
ਹਫ਼ਤਾਵਾਰ ਅਖ਼ਬਾਰ ਨੇ ਜਿਨ੍ਹਾਂ ਨੂੰ ਕਦੇਂ ਛਾਪਿਆ ਨਹੀਂ, ਅੱਜ ਰੋਜ਼ਾਨਾਂ ਅਖਬਾਰਾਂ 'ਚ ਛਾਉਣ ਲੱਗ ਪਏ।
ਧੇਲਾ ਇੱਕ ਵੀ ਗਰੀਬਾਂ 'ਚ ਵੰਡਿਆ ਨਹੀਂ, ਝੂਠੇ ਬਿਆਨਾਂ ਨਾਲ ਦਾਨੇ ਅਖ਼ਵਾਉਣ ਲੱਗ ਪਏ।
ਤੂੰ ਤੇ ਦੇਸ਼ ਦੀ ਖ਼ਾਤਿਰ ਐ ਭਗਤ ਸਿੰਘਾ, ਹੱਸ-ਹੱਸ ਕੇ ਸ਼ਹੀਦੀ ਦਾ ਜਾਮ ਪੀਤਾ ਤੇ ਨਾਮ ਤੁਸਾਂ ਦੇ ਸ਼ਹੀਦਾਂ 'ਚ ਆਉਣ ਲੱਗ ਪਏ।
ਤੇਰੀ ਸੋਚ 'ਤੇ ਪਹਿਰਾ ਦੱਸ ਕੌਣ ਦੇਵੇ, ਇਹ ਤਾਂ ਵਾਲ ਦੀ ਛਿੱਲ ਵੀ ਲਾਉਣ ਲੱਗ ਪਏ।
ਸਦਕੇ ਜਾਵਾਂ ਮੈਂ ਇਹੋ-ਜਿਹੇ ਪੱਤਰਕਾਰਾਂ ਦੇ, ਜਿਹੜੇ ਝੂਠੇ ਲੀਡਰਾਂ ਤਾਈਂ ਚਮਕਾਉਣ ਲੱਗ ਪਏ।
ਉਂਝ ਤੇ ਧਰਮੀਂ ਅਖ਼ਵਾਉਂਦੇ ਬਹੁਤ ਲੋਕੀਂ, ਪਰ ਵਿੱਚ ਇਨਸਾਨਾਂ ਦੇ ਵੰਡੀਆਂ ਇਹ ਪਾਉਣ ਲੱਗ ਪਏ।
ਆਪ ਗਿਆਨ ਤੋਂ ਬੇਗੁਣੇ ਸਬਕ "ਭੌਰੇ" ਨੂੰ ਗਿਆਨ ਦਾ ਪੜ੍ਹਾਉਣ ਲੱਗ ਪਏ।
ਇਹ ਕਿਸ ਤਰ੍ਹਾਂ ਦਾ ਸਮਾਂ ਆ ਗਿਆ ਭਗਤ ਸਿੰਘਾ, ਸ਼ੈਤਾਨ ਵੀ ਕਲਮਾਂ ਪੜ੍ਹਕੇ ਮੁਲਾ ਅਖ਼ਵਾਉਣ ਲੱਗ ਪਏ।
- ਬਲਜੀਤ ਭੌਰਾ
ਮੌ ਸਾਹਿਬ, ਜਲੰਧਰ।


Viewing all articles
Browse latest Browse all 2